Notice of Non-Discrimination
- Notice of Non-Discrimination
- Vërejtje Mosdiskriminimi -Albanian
- বৈষম্যহীন সেবা বিষয়ক বিজ্ঞপ্তি - Bengali
- بيان عدم التمييز - Arabic
- 非歧視通知 - Chinese
- Avis De Non-Discrimination - French
- Avi Sou Non Diskriminasyon - Haitian Creole
- ग़ैर-भेदभाव की सूचना - Hindi
- Avviso Di Non Discriminazione - Italian
- 차별금지 통지 - Korean
- Powiadomienie O Polityce Niedyskryminacji - Polish
- Aviso De Não Discriminação - Portuguese
- Punjabi
- ИЗВЕЩЕНИЕ О НЕДИСКРИМИНАЦИИ - Russian
- Notificación Sobre No Discriminación - Spanish
- غیراِمتیازی سُلوک کا نوٹِس - Urdu
NOTICE OF NON-DISCRIMINATION
Jamaica Hospital Medical Center ਅਤੇ/ਜਾਂ ਇਸ ਨਾਲ ਸਬੰਧਿਤ ਅਦਾਰੇ ਨਸਲ, ਰੰਗ, ਧਰਮ, ਲਿੰਗ, ਉਮਰ, ਜੈਨੇਟਿਕ ਜਾਣਕਾਰੀ, ਅਪੰਗਤਾ, ਰਾਸ਼ਟਰੀ ਮੂਲ, ਵੰਸ਼, ਜਿਨਸੀ ਝੁਕਾਅ, ਲਿੰਗੀ ਪਛਾਣ/ਅਭਿਵਿਅਕਤੀ, ਸੰਬੋਧਨ ਤਰਜੀਹ, ਵਿਆਹੁਤਾ ਸਥਿਤੀ, ਪਿਤਰੀ ਸਥਿਤੀ, ਸਾਬਕਾ ਫੌਜੀ ਅਤੇ/ਜਾਂ ਫੌਜ ਛੱਡਣ ਦੀ ਸਥਿਤੀ, ਨਾਗਰਿਕਤਾ ਅਤੇ/ਜਾਂ ਕਿਸੇ ਹੋਰ ਸੁਰੱਖਿਅਤ ਸਥਿਤੀ ਦੇ ਆਧਾਰ ‘ਤੇ ਵਿਤਕਰਾ ਕਰਨ ਉੱਤੇ ਪਾਬੰਦੀ ਲਾਉਂਦਾ ਹੈ।
.
Jamaica Hospital Medical Center:
ਅਪੰਗ ਲੋਕਾਂ ਨੂੰ ਸਹਾਇਕ ਸਾਧਨ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਹੋਰ ਪ੍ਰਦਾਤਾਵਾਂ (ਹੇਠ ਦਿੱਤੇ) ਨਾਲ ਅਸਰਦਾਰ ਤਰੀਕੇ ਨਾਲ ਗੱਲਬਾਤ ਕਰ ਸਕਣ, ਜਿਵੇਂ ਕਿ:
- ਯੋਗਤਾ ਪ੍ਰਾਪਤ ਅਮਰੀਕੀ ਸੈਨਤ ਭਾਸ਼ਾ ਦੇ ਦੁਭਾਸ਼ੀਏ
- ਹੋਰ ਫਾਰਮੈਟਾਂ ਵਿੱਚ ਲਿਖੀ ਗਈ ਜਾਣਕਾਰੀ (ਵੱਡੇ ਪ੍ਰਿੰਟ, ਆਡੀਓ, ਪਹੁੰਚਯੋਗ ਇਲੈਕਟ੍ਰਾਨਿਕ ਫਾਰਮੈਟ, ਹੋਰ ਫਾਰਮੈਟ)
ਅਜਿਹੇ ਲੋਕਾਂ ਨੂੰ ਮੁਫ਼ਤ ਭਾਸ਼ਾ ਸੇਵਾਵਾਂ ਮੁਹੱਈਆ ਕਰਦਾ ਹੈ ਜਿਹਨਾਂ ਦੀ ਮੂਲ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ, ਜਿਵੇਂ ਕਿ:
- ਯੋਗਤਾ ਪ੍ਰਾਪਤ ਮੈਡੀਕਲ ਦੁਭਾਸ਼ੀਏ
- ਹੋਰ ਭਾਸ਼ਾਵਾਂ ਵਿੱਚ ਲਿਖੀ ਜਾਣਕਾਰੀ
ਜੇਕਰ ਤੁਹਾਨੂੰ ਇਹਨਾਂ ਸੇਵਾਵਾਂ ਦੀ ਲੋੜ ਹੈ, ਤਾਂ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ ਜਾਂ ਲੈਂਗੁਏਜ਼ ਅਸਿਸਟੈਂਸ ਪ੍ਰੋਗਰਾਮ ਨੂੰ 718-206-8671 ਨੰਬਰ ‘ਤੇ ਜਾਂ ਈਮੇਲ ਰਾਹੀਂ; [email protected] ‘ਤੇ ਸੰਪਰਕ ਕਰੋ।
ਜੇਕਰ ਤੁਹਾਨੂੰ ਲਗਦਾ ਹੈ ਕਿ Jamaica Hospital Medical Center ਅਤੇ/ਜਾਂ ਇਸ ਨਾਲ ਸਬੰਧਿਤ ਅਦਾਰੇ ਇਹਨਾਂ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ ਜਾਂ ਨਸਲ, ਧਰਮ, ਰੰਗ, ਰਾਸ਼ਟਰੀ ਮੂਲ, ਉਮਰ, ਅਪੰਗਤਾ, ਲਿੰਗ, ਲਿੰਗੀ ਪਛਾਣ ਜਾਂ ਜਿਨਸੀ ਝੁਕਾਅ ਦੇ ਆਧਾਰ ‘ਤੇ ਕਿਸੇ ਤਰੀਕੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਤੁਸੀਂ ਆਫ਼ਿਸ ਆਫ਼ ਪੇਸ਼ੰਟ ਐਕਸਪੀਰੀਏੰਸ ਨੂੰ ਟੈਲੀਫ਼ੋਨ ਰਾਹੀਂ 718-206-8798 ਨੰਬਰ ‘ਤੇ, ਜਾਂ 90-28 Van Wyck Expressway, D-Building – First Floor, Jamaica, NY 11418 ਵਿਖੇ ਮਿਲੇ ਕੇ, ਜਾਂ [email protected] ‘ਤੇ ਈਮੇਲ ਕਰਕੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ। ਜੇਕਰ ਤੁਹਾਨੂੰ ਸ਼ਿਕਾਇਤ ਦਰਜ ਕਰਨ ਵਿੱਚ ਕਿਸੇ ਮਦਦ ਦੀ ਲੋੜ ਹੈ, ਤਾਂ ਪੇਸ਼ੰਟ ਐਕਸਪੀਰੀਏੰਸ ਮੈਨੇਜਰ ਤੁਹਾਡੀ ਮਦਦ ਲਈ ਉਪਲਬਧ ਹੈ।
ਤੁਸੀਂ https://ocrportal.hhs.gov/ocr/portal/lobby.jsf ਉੱਤੇ ਉਪਲਬਧ Office for Civil Rights Complaint Portal ਰਾਹੀਂ ਇਲੈਕਟ੍ਰੋਨਿਕ ਤਰੀਕੇ ਨਾਲ, ਜਾਂ ਈਮੇਲ ਭੇਜ ਕੇ ਯੂ.ਐੱਸ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼, ਆਫ਼ਿਸ ਫ਼ਾਰ ਸਿਵਲ ਰਾਇਟਸ ਕੋਲ ਇੱਕ ਸਿਵਲ ਰਾਇਟਸ ਕੰਪਲੇਟ (ਸਿਵਲ ਅਧਿਕਾਰ ਸ਼ਿਕਾਇਤ) ਸ਼ਿਕਾਇਤ ਵੀ ਦਾਇਰ ਕਰ ਸਕਦੇ ਹੋ ਜਾਂ ਇਸ ਪਤੇ ‘ਤੇ ਫ਼ੋਨ ਨਾਲ ਸ਼ਿਕਾਇਤ ਦਰਜ ਕਰ ਸਕਦੇ ਹੋ:
U.S. Department of Health and Human Services
200 Independence Avenue, SW
Room 509F, HHH Building
Washington, D.C. 20201
1-800-368-1019, 1-800-537-7697 (TDD)