Parents' Bill Of Rights
- Parents' Bill Of Rights
- Të Drejtat E Prindërve - Albanian
- بيان حقوق الوالدين - Arabic
- অভিভাবকের অধিকার সংক্রান্ত নথিপত্র - Bengali
- 病人家長權利法案 - Chinese
- Déclaration Des Droits Des Parents - French
- Deklarasyon Sou Dwa Paran - Haitian Creole
- माता-पिता के अधिकारों का विधेयक - Hindi
- Carta Dei Diritti Del Genitore - Italian
- 부모의 권리 선언문 - Korean
- Karta Praw Rodzica - Polish
- Declaração De Direitos Dos Pais - Portuguese
- ਮਾਪਿਆਂ ਦਾ ਅਧਿਕਾਰਾਂ ਦਾ ਬਿਲ - Punjabi
- Билль о правах родителей - Russian
- Declaración De Derechos De Los Padres - Spanish
- والدین کا حقوق نامہ - Urdu
ਮਾਪਿਆਂ ਦਾ ਅਧਿਕਾਰਾਂ ਦਾ ਬਿਲ
Jamaica Hospital Medical Center ਹਰ ਬੱਚੇ ਨੂੰ ਸਭ ਤੋਂ ਵਧੀਆ ਸੰਭਵ ਦੇਖ-ਭਾਲ ਮੁਹੱਈਆ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਤੁਹਾਨੂੰ, ਤੁਹਾਡੇ ਬੱਚੇ ਦੇ ਮੂਲ ਪਾਲਕ ਅਤੇ ਦੇਖ-ਭਾਲ ਕਰਤਾ ਦੇ ਤੌਰ ਤੇ, ਕੁਝ ਖਾਸ ਹੱਕ ਅਤੇ ਸਪਸ਼ਟ ਕਥਨ ਪ੍ਰਾਪਤ ਹੁੰਦੇ ਹਨ। Jamaica Hospital ਹਰ ਮਰੀਜ਼ ਅਤੇ ਕਾਨੂੰਨੀ ਸਰਪ੍ਰਸਤ ਨੂੰ ਸਿਹਤ ਸੰਭਾਲ ਦੀ ਟੀਮ ਦਾ ਇੱਕ ਵਡਮੁੱਲੇ ਹਿੱਸਾ ਸਮਝਦਾ ਹੈ ਅਤੇ ਤੁਹਾਨੂੰ ਆਪਣੇ ਬੱਚੇ ਦੀ ਦੇਖ-ਭਾਲ ਬਾਰੇ ਹਸਪਤਾਲ ਦੇ ਸਟਾਫ਼ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰਦਾ ਹੈ।
Jamaica Hospital ਦੇ “ਮਰੀਜ਼ਾਂ ਦਾ ਅਧਿਕਾਰਾਂ ਦਾ ਬਿਲ” ਦੇ ਨਾਲ-ਨਾਲ “ਮਾਪਿਆਂ ਦਾ ਅਧਿਕਾਰਾਂ ਦਾ ਬਿੱਲ”, ਨਿਊਯਾਰਕ ਰਾਜ ਦੇ ਹਸਪਤਾਲਾਂ ਵਿੱਚ ਦੇਖ-ਭਾਲ ਦੀ ਵਿਵਸਥਾ ਦੇ ਪ੍ਰਬੰਧਕ ਨਿਯਮ ਦੁਆਰਾ ਲੋੜੀਂਦੀਆਂ ਕੁਝ ਘੱਟੋ-ਘੱਟ ਸੁਰੱਖਿਆਵਾਂ ਲਈ ਮਰੀਜ਼ਾਂ, ਨਾਬਾਲਗਾਂ ਦੇ ਮਾਪਿਆਂ, ਕਾਨੂੰਨੀ ਸਰਪ੍ਰਸਤਾਂ ਜਾਂ ਫੈਸਲਾ ਲੈਣ ਦੇ ਹੱਕ ਰੱਖਣ ਵਾਲੇ ਹੋਰ ਲੋਕਾਂ ਦੇ ਅਧਿਕਾਰਾਂ ਨੂੰ ਤੈਅ ਕਰਦਾ ਹੈ।
Jamaica Hospital “ਮਾਪਿਆਂ ਦਾ ਅਧਿਕਾਰਾਂ ਦਾ ਬਿੱਲ” ਕਾਨੂੰਨ ਅਤੇ ਗੁਪਤਤਾ ਲਾਗੂ ਨਿਯਮਾਂ ਦੇ ਅਧੀਨ ਹੈ, ਅਤੇ ਇਹ ਉਦੋਂ ਪ੍ਰਭਾਵੀ ਹੁੰਦਾ ਹੈ ਜੇ ਤੁਹਾਡਾ ਬੱਚਾ ਹਸਪਤਾਲ ਵਿੱਚ ਦਾਖ਼ਲ ਹੈ ਜਾਂ ਕਿਸੇ ਕਾਰਨ ਐਮਰਜੈਂਸੀ ਰੂਮ ਵਿੱਚ ਆਉਂਦਾ ਹੈ।
ਇਸ ਹਸਪਤਾਲ ਵਿੱਚ ਦੇਖ-ਭਾਲ ਪ੍ਰਾਪਤ ਕਰ ਰਹੇ ਮਰੀਜ਼ ਦੇ ਮਾਪੇ, ਕਾਨੂੰਨੀ ਸਰਪ੍ਰਸਤ ਜਾਂ ਫੈਸਲਾ ਲੈਣ ਦਾ ਹੱਕ ਰੱਖਣ ਵਾਲੇ ਬੰਦੇ ਦੇ ਤੌਰ ਤੇ, ਤੁਹਾਡੇ ਕੋਲ ਕਾਨੂੰਨ ਅਨੁਸਾਰ, ਹੇਠਾਂ ਦਿੱਤੀਆਂ ਚੀਜ਼ਾਂ ਉੱਤੇ ਹੱਕ ਹੈ:
- ਆਪਣੇ ਬੱਚੇ ਦੇ ਪ੍ਰਾਇਮਰੀ ਦੇਖ-ਭਾਲ ਪ੍ਰਦਾਤਾ ਦਾ ਨਾਮ ਪੁੱਛਣਾ ਅਤੇ ਬੱਚੇ ਦੇ ਡਾਕਟਰੀ ਰਿਕਾਰਡ ਵਿੱਚ ਇਸ ਜਾਣਕਾਰੀ ਨੂੰ ਲਿਖਤੀ ਸਬੂਤ ਵਜੋਂ ਪ੍ਰਾਪਤ ਕਰਨਾ।
- ਬੱਚੇ ਦੇ ਵਿਲੱਖਣ ਲੋੜਾਂ ਮੁਤਾਬਕ ਉਚਿਤ ਸਾਜੋ-ਸਾਮਾਨ ਨਾਲ ਲੈਸ ਸੈੱਟਿੰਗ ਵਿੱਚ ਯੋਗਤਾ ਪ੍ਰਾਪਤ ਅਤੇ ਕਾਬਲ ਸਟਾਫ਼।
- ਤੁਹਾਡੇ ਬੱਚੇ ਦੀਆਂ ਸਿਹਤ ਅਤੇ ਸੁਰੱਖਿਆ ਲੋੜਾਂ ਮੁਤਾਬਕ ਜਿੰਨਾ ਸੰਭਵ ਹੋਵੇ, ਮਾਪਿਆਂ ਵਿੱਚੋਂ ਕੋਈ ਇੱਕ ਜਾਂ ਸਰਪ੍ਰਸਤ ਹਰ ਵੇਲੇ ਤੁਹਾਡੇ ਬੱਚੇ ਦੇ ਨਾਲ ਰਹਿ ਸਕਦਾ ਹੈ।
- ਤੁਹਾਡੇ ਬੱਚੇ ਦੇ ਦਾਖ਼ਲ ਹੋਣ ‘ਤੇ ਜਾਂ ਐਮਰਜੈਂਸੀ ਰੂਮ ਵਿੱਚ ਆਉਣ ‘ਤੇ ਪੂਰੇ ਕੀਤੇ ਗਏ ਸਭ ਟੈਸਟਾਂ ਦੇ ਨਤੀਜਿਆਂ ਨੂੰ ਇੱਕ ਡਾਕਟਰ, ਡਾਕਟਰ ਸਹਾਇਕ, ਜਾਂ ਨਰਸ ਪ੍ਰੈਕਟੀਸ਼ਨਰ ਵੱਲੋਂ ਦੇਖਿਆ ਜਾਵੇ ਜੋ ਕਿ ਤੁਹਾਡੇ ਬੱਚੇ ਦੀ ਮੌਜੂਦਾ ਹਾਲਤ ਨਾਲ ਜਾਣੂ ਹਨ।
- ਤੁਹਾਡੇ ਬੱਚੇ ਨੂੰ ਸਾਡੇ ਹਸਪਤਾਲ ਜਾਂ ਐਮਰਜੈਂਸੀ ਰੂਮ ਤੋਂ ਉਸ ਸਮੇਂ ਤੱਕ ਛੁੱਟੀ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਕਿ ਡਾਕਟਰ, ਡਾਕਟਰ ਸਹਾਇਕ, ਜਾਂ ਨਰਸ ਪ੍ਰੈਕਟੀਸ਼ਨਰ ਵੱਲੋਂ ਅਜਿਹੇ ਕਿਸੇ ਵੀ ਟੈਸਟ ਦੇ ਨਤੀਜੇ ਦੀ ਸਮੀਖਿਆ ਨਹੀਂ ਕਰ ਲਈ ਜਾਂਦੀ ਜਿਸ ਨਾਲ ਨਾਜ਼ੁਕ ਨਤੀਜੇ ਆਉਣ ਦੀ ਉਮੀਦ ਹੋ ਸਕਦੀ ਹੈ ਅਤੇ ਤੁਹਾਨੂੰ ਜਾਂ ਹੋਰ ਫੈਸਲਾ ਲੈਣ ਦਾ ਹੱਕ ਰੱਖਣ ਵਾਲੇ ਬੰਦੇ, ਅਤੇ ਤੁਹਾਡੇ ਬੱਚੇ (ਜੇ ਉਚਿਤ ਹੈ) ਨੂੰ ਉਸ ਬਾਰੇ ਦੱਸ ਨਹੀਂ ਦਿੱਤਾ ਜਾਂਦਾ। ਨਾਜ਼ੁਕ ਮਾਨ ਨਤੀਜੇ ਉਹ ਨਤੀਜੇ ਹੁੰਦੇ ਹਨ ਜੋ ਇੱਕ ਜਾਨ-ਲੇਵਾ ਜਾਂ ਹੋਰ ਮਹੱਤਵਪੂਰਨ ਹਾਲਤ ਵੱਲ ਇਸ਼ਾਰਾ ਕਰਦੇ ਹਨ ਜਿਹਨਾਂ ਲਈ ਤੁਰੰਤ ਡਾਕਟਰੀ ਮਦਦ ਦੀ ਲੋੜ ਪੈਂਦੀ ਹੈ।
- ਤੁਹਾਡੇ ਬੱਚੇ ਨੂੰ ਸਾਡੇ ਹਸਪਤਾਲ ਜਾਂ ਐਮਰਜੈਂਸੀ ਰੂਮ ਤੋਂ ਉਸ ਸਮੇਂ ਤੱਕ ਛੁੱਟੀ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਕਿ ਤੁਸੀਂ ਜਾਂ ਤੁਹਾਡਾ ਬੱਚਾ, ਜੇਕਰ ਉਚਿਤ ਹੈ, ਲਿਖਤ ਵਿੱਚ ਡਿਸਚਾਰਜ ਯੋਜਨਾ ਪ੍ਰਾਪਤ ਨਹੀਂ ਕਰਦਾ, ਜਿਸ ਬਾਰੇ ਤੁਹਾਨੂੰ ਅਤੇ ਤੁਹਾਡੇ ਬੱਚੇ ਜਾਂ ਹੋਰ ਡਾਕਟਰੀ ਫੈਸਲਾ ਲੈਣ ਵਾਲੇ ਬੰਦੇ ਨੂੰ ਜ਼ਬਾਨੀ ਵੀ ਦੱਸਿਆ ਜਾਵੇਗਾ। ਲਿਖਤ ਡਿਸਚਾਰਜ ਯੋਜਨਾ ਵਿੱਚ ਤੁਹਾਡੇ ਬੱਚੇ ਦੇ ਦਾਖ਼ਲ ਹੋਣ ਦੇ ਸਮੇਂ ਦੌਰਾਨ ਕੀਤੇ ਗਏ ਲੈਬ ਜਾਂ ਹੋਰ ਨਿਦਾਨ ਸੰਬੰਧੀ ਟੈਸਟਾਂ ਦੇ ਖਾਸ ਤੌਰ ‘ਤੇ ਨਾਜ਼ੁਕ ਨਤੀਜਿਆਂ ਬਾਰੇ ਦੱਸਿਆ ਜਾਵੇਗਾ ਅਤੇ ਉਹਨਾਂ ਸਾਰੇ ਟੈਸਟਾਂ ਬਾਰੇ ਵੀ ਦੱਸਿਆ ਜਾਵੇਗਾ ਜਿੰਨਾਂ ਨੂੰ ਹਾਲੇ ਸੰਪੰਨ ਨਹੀਂ ਕੀਤਾ ਗਿਆ ਹੈ।
- ਨਾਜ਼ੁਕ ਮਾਨਾਂ ਦੇ ਨਤੀਜੇ ਪ੍ਰਦਾਨ ਕਰਵਾਉਣਾ ਅਤੇ ਤੁਹਾਡੇ ਬੱਚੇ ਲਈ ਡਿਸਚਾਰਜ ਯੋਜਨਾ ਨੂੰ ਇਸ ਤਰੀਕੇ ਨਾਲ ਮੁਹੱਈਆ ਕਰਨਾ ਕਿ ਮੁਨਾਸਬ ਤੌਰ ‘ਤੇ ਇਹ ਯਕੀਨੀ ਹੋ ਜਾਵੇ ਕਿ ਤੁਸੀਂ, ਤੁਹਾਡੇ ਬੱਚੇ ਨੇ (ਜੇ ਉਚਿਤ ਹੈ), ਜਾਂ ਹੋਰ ਡਾਕਟਰੀ ਫੈਸਲਾ ਲੈਣ ਵਾਲੇ ਲੋਕਾਂ ਨੇ ਸਿਹਤ ਸੰਬੰਧੀ ਸਹੀ ਫੈਸਲਾ ਲੈਣ ਲਈ ਮੁਹੱਈਆ ਕੀਤੀ ਗਈ ਸਿਹਤ ਜਾਣਕਾਰੀ ਨੂੰ ਸਮਝਦੇ ਹਨ।
- ਤੁਹਾਡੇ ਬੱਚੇ ਦੇ ‘ਪ੍ਰਾਇਮਰੀ ਦੇਖ-ਭਾਲ ਪ੍ਰਦਾਤਾ ਲਈ, ਜੇਕਰ ਉਸ ਨੂੰ Jamaica Hospital ਵਾਲੇ ਪਛਾਣਦੇ ਹਨ, ਤਾਂ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਜਾਂ ਐਮਰਜੈਂਸੀ ਰੂਮ ਵਿੱਚ ਜਾਣ ਤੱਕ ਦੀਆਂ ਸਾਰੀਆਂ ਲੈਬਾਂ ਦੇ ਨਤੀਜੇ ਮੁਹੱਈਆ ਕਰਵਾਏ ਜਾਣ।
- ਇਸ ਦੇਖ-ਭਾਲ ਦੇ ਕੰਮ ਦੇ ਦੌਰਾਨ ਕੀਤੀ ਗਈ ਤਸ਼ਖ਼ੀਸ਼ ਜਾਂ ਵਿਚਾਰੇ ਗਏ ਸੰਭਵ ਨਿਦਾਨਾਂ ਬਾਰੇ ਅਤੇ ਭਵਿੱਖ ਵਿੱਚ ਪੈਦਾ ਹੋ ਸਕਣ ਵਾਲੀਆਂ ਜਟਿਲਤਾਵਾਂ ਅਤੇ ਨਾਲ ਹੀ ਜੇਕਰ ਤੁਹਾਡੇ ਬੱਚੇ ਦੇ ਪ੍ਰਾਇਮਰੀ ਦੇਖ-ਭਾਲ ਪ੍ਰਦਾਤਾ ਨਾਲ ਕੋਈ ਇਕਰਾਰਨਾਮਾ ਕੀਤਾ ਗਿਆ ਸੀ ਤਾਂ ਉਸਦੀ ਜਾਣਕਾਰੀ ਦੀ ਮੰਗ ਕਰਨ ਦਾ ਅਧਿਕਾਰ।
- ਤੁਹਾਡੇ ਬੱਚੇ ਦੀ ਹਸਪਤਾਲ ਜਾਂ ਐਮਰਜੈਂਸੀ ਵਿਭਾਗ ਤੋਂ ਛੁੱਟੀ ਹੋਣ ‘ਤੇ ਇੱਕ ਫੋਨ ਨੰਬਰ ਪ੍ਰਦਾਨ ਕੀਤੇ ਜਾਣ ਦਾ ਅਧਿਕਾਰ ਤਾਂ ਕਿ ਜੇਕਰ ਤੁਹਾਡੇ ਬੱਚੇ ਦੀ ਹਾਲਤ ਵਿੱਚ ਕੋਈ ਹੋਰ ਸਮੱਸਿਆ ਪੇਸ਼ ਆਉਂਦੀ ਹੈ ਜਾਂ ਉਸ ਨਾਲ ਸਬੰਧਿਤ ਕੋਈ ਸਵਾਲ ਹੁੰਦੇ ਹਨ ਤਾਂ ਤੁਸੀਂ ਸਲਾਹ ਲੈਣ ਲਈ ਕਾਲ ਕਰ ਸਕੋ।